ਦੂਜਿਆਂ ਦੀ ਦੇਖਭਾਲ ਕਰਦੇ ਵੇਲੇ ਆਪਣੀ ਮਾਨਸਿਕ ਸਿਹਤ ਦੀ ਦੇਖਭਾਲ ਕਰਨਾ

ਜਦੋਂ ਕੋਈ ਤੁਹਾਡਾ ਪਿਆਰਾ ਵਿਅਕਤੀ ਸੰਘਰਸ਼ ਕਰ ਰਿਹਾ ਹੋਵੇ ਤਾਂ ਉਸਦੀ ਦੇਖਭਾਲ ਕਰਨਾ ਜੀਵਨ ਦੇ ਸਭ ਤੋਂ ਅਰਥਪੂਰਨ ਹਿੱਸਿਆਂ ਵਿੱਚੋਂ ਇੱਕ ਸਾਬਤ ਹੋ ਸਕਦਾ ਹੈ। ਇਹ ਚੁੱਪਚਾਪ ਥਕਾਵਟ ਵਾਲਾ ਵੀ ਹੋ ਸਕਦਾ ਹੈ। ਹੋ ਸਕਦਾ ਤੁਸੀਂ ਅਜਿਹੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹੋਵੋ ਜੋ ਦੂਸਰੇ ਨਹੀਂ ਦੇਖਦੇ। ਹੋ ਸਕਦਾ ਹੈ ਕਿ ਤੁਸੀਂ ਅਜਿਹੀਆਂ ਭਾਵਨਾਵਾਂ ਨਾਲ ਨਜਿੱਠ ਰਹੇ ਹੋਵੋ ਜੋ ਤੁਸੀਂ ਉੱਚੀ ਆਵਾਜ਼ ਵਿੱਚ ਨਹੀਂ ਬੋਲਦੇ। ਹੋ ਸਕਦਾ ਹੈ ਕਿ ਤੁਸੀਂ ਭਰੋਸਾ, ਤਾਕਤ, ਜਾਂ ਪ੍ਰਬੰਧਨ ਪ੍ਰਦਾਨ ਕਰਦੇ ਹੋਵੋ ਭਾਵੇਂ ਤੁਸੀਂ ਖੁਦ ਥੱਕੇ ਹੋਏ ਮਹਿਸੂਸ ਕਰਦੇ ਹੋਵੋ। 

ਜੇ ਤੁਸੀਂ ਬਿਮਾਰੀ, ਤਣਾਅ, ਅਨਿਸ਼ਚਿਤਤਾ, ਜਾਂ ਰੋਜ਼ਾਨਾ ਦੀਆਂ ਚੁਣੌਤੀਆਂ ਵਿੱਚ ਕਿਸੇ ਦੀ ਮਦਦ ਕਰ ਰਹੇ ਹੋ, ਤਾਂ ਤਣਾਅ ਮਹਿਸੂਸ ਕਰਨਾ ਸੁਭਾਵਿਕ ਹੈ। ਆਪਣੀ ਦੇਖਭਾਲ ਕਰਨਾ ਉਨ੍ਹਾਂ ਦੀ ਦੇਖਭਾਲ ਕਰਨ ਤੋਂ ਵੱਖਰੀ ਨਹੀਂ ਹੈ। ਇਹ ਇਸਦਾ ਹੀ ਇੱਕ ਹਿੱਸਾ ਹੈ।

ਦੇਖਭਾਲ ਤੁਹਾਨੂੰ ਕਿੰਝ ਪ੍ਰਭਾਵਿਤ ਕਰ ਸਕਦੀ ਹੈ

ਦੇਖਭਾਲ ਅਕਸਰ ਤੁਹਾਨੂੰ ਕਿਸੇ ਹੋਰ ਲਈ ਸਥਿਰ ਰਹਿਣ ਲਈ ਪ੍ਰੇਰਿਤ ਕਰਦੀ ਹੈ, ਜਿਸ ਨਾਲ ਤੁਹਾਡੀਆਂ ਆਪਣੀਆਂ ਭਾਵਨਾਵਾਂ ਵਾਸਤੇ ਘੱਟ ਥਾਂ ਬਚ ਸਕਦੀ ਹੈ।  

ਸਮੇਂ ਦੇ ਨਾਲ, ਤੁਸੀਂ ਇਹ ਨੋਟ ਕਰ ਸਕਦੇ ਹੋ: 

  • ਥਕਾਵਟ ਜੋ ਪੂਰੀ ਤਰ੍ਹਾਂ ਦੂਰ ਨਾ ਹੋਵੇ
  • ਕਈ ਦਿਸ਼ਾਵਾਂ ਵਿੱਚ ਖਿੱਚਿਆ ਮਹਿਸੂਸ ਕਰਨਾ
  • ਮਨ ਨੂੰ ਸ਼ਾਂਤ ਕਰਨ ਵਿੱਚ ਮੁਸ਼ਕਿਲ
  • ਉਨ੍ਹਾਂ ਗਤੀਵਿਧੀਆਂ ਲਈ ਘੱਟ ਸਮਾਂ ਜੋ ਤੁਹਾਨੂੰ ਤਰੋਤਾਜ਼ਾ ਕਰਦੀਆਂ ਹੋਣ
  • ਚਿੜਚਿੜਾਪਨ ਜਾਂ ਭਾਵਨਾਤਮਕ ਥਕਾਵਟ ਹੋਣਾ
  • ਬੋਝ ਨਾਲ ਇਕੱਲੇ ਹੋਣ ਜਾਂ ਕਦਰ ਨਾ ਕੀਤੇ ਜਾਣ ਦਾ ਅਹਿਸਾਸ ਹੋਣਾ। 

ਇਹ ਤਜਰਬੇ ਇਸ ਗੱਲ ਦਾ ਮਤਲਬ ਨਹੀਂ ਹੁੰਦੇ ਕਿ ਤੁਸੀਂ ਕੁਝ ਗਲਤ ਕਰ ਰਹੇ ਹੋ। ਉਹ ਕਿਸੇ ਹੋਰ ਵਿਅਕਤੀ ਦੀਆਂ ਲੋੜਾਂ ਨੂੰ ਆਪਣੀਆਂ ਲੋੜਾਂ ਦੇ ਨਾਲ ਚੁੱਕਣ ਦੇ ਬੋਝ ਨੂੰ ਦਰਸਾਉਂਦੇ ਹਨ।

ਤੁਹਾਡੀ ਤੰਦਰੁਸਤੀ ਕਿਉਂ ਮਹੱਤਵ ਰੱਖਦੀ ਹੈ

ਜਦੋਂ ਤੁਸੀਂ ਕਿਸੇ ਦੀ ਦੇਖਭਾਲ ਕਰ ਰਹੇ ਹੁੰਦੇ ਹੋ, ਤਾਂ ਤੁਹਾਡੀ ਊਰਜਾ ਅਕਸਰ ਬਾਹਰ ਨਿਕਲ ਜਾਂਦੀ ਹੈ। ਤੁਸੀਂ ਖੁਦ ਨੂੰ ਪਿੱਛੇ ਰੱਖ ਸਕਦੇ ਹੋ, ਖੁਦ ਨੂੰ ਇਹ ਕਹਿ ਕੇ ਕਿ ਤੁਸੀਂ ਬਾਅਦ ਵਿੱਚ ਆਰਾਮ ਕਰੋਗੇ, ਜਾਂ ਜਦੋਂ ਹਾਲਾਤ ਸੁਧਰ ਜਾਣਗੇ ਤਾਂ ਆਪਣਾ ਖਿਆਲ ਰੱਖੋਗੇ। ਪਰ ਦੇਖਭਾਲ ਤੋਂ ਬਿਨਾਂ, ਤੁਹਾਡੇ ਆਪਣੇ ਭਾਵਨਾਤਮਕ ਭੰਡਾਰ ਘੱਟ ਸਕਦੇ ਹਨ।

ਆਪਣਾ ਖਿਆਲ ਰੱਖਣ ਨਾਲ ਉਸ ਵਿਅਕਤੀ ਦਾ ਕੁਝ ਨਹੀਂ ਵਿਗੜਦਾ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ। ਇਹ ਸਮੇਂ ਦੇ ਨਾਲ ਉਨ੍ਹਾਂ ਲਈ ਮੌਜੂਦ ਰਹਿਣ ਦੀ ਤੁਹਾਡੀ ਯੋਗਤਾ ਨੂੰ ਹੋਰ ਮਜ਼ਬੂਤ ਕਰਦਾ ਹੈ।

ਕਿਸੇ ਹੋਰ ਦੀ ਦੇਖਭਾਲ ਕਰਦੇ ਸਮੇਂ ਆਪਣਾ ਖਿਆਲ ਰੱਖਣ ਲਈ ਤਰੀਕੇ

ਸਹਾਇਤਾ ਦੇ ਛੋਟੇ ਪਲ ਤੁਹਾਨੂੰ ਆਪਣੀ ਭੂਮਿਕਾ ਵਿੱਚ ਵਧੇਰੇ ਸਥਿਰ ਅਤੇ ਘੱਟ ਇਕੱਲਾ ਮਹਿਸੂਸ ਕਰਨ ਵਿੱਚ ਮਦਦ ਦੇ ਸਕਦੇ ਹਨ।

ਇਹ ਐਸ਼ੋ-ਆਰਾਮ ਨਹੀਂ ਹੁੰਦਾ। ਇਹ ਉਹ ਸਹਾਇਤਾਵਾਂ ਹਨ ਜੋ ਤੁਹਾਨੂੰ ਖਤਮ ਹੋਣ ਦੀ ਬਜਾਏ ਸਥਿਰਤਾ ਨਾਲ ਦੇਖਭਾਲ ਜਾਰੀ ਰੱਖਣ ਵਿੱਚ ਮਦਦ ਕਰ ਸਕਦੀਆਂ ਹਨ।

ਸਹਾਇਤਾ ਲੈਣ ਲਈ ਹੱਥ ਵਧਾਉਣਾ

ਤੁਸੀਂ ਦੇਖ ਸਕਦੇ ਹੋ ਕਿ ਭਾਵਨਾਤਮਕ ਬੋਝ ਭਾਰੀ ਹੋ ਜਾਂਦਾ ਹੈ ਜਾਂ ਜ਼ਿੰਮੇਵਾਰੀਆਂ ਅਸੰਭਵ ਮਹਿਸੂਸ ਹੋਣ ਲੱਗ ਜਾਂਦੀਆਂ ਹਨ। ਤੁਸੀਂ ਥਕਾਵਟ ਮਹਿਸੂਸ ਕਰ ਸਕਦੇ ਹੋ ਜਾਂ ਯਕੀਨ ਨਹੀਂ ਕਰ ਸਕਦੇ ਕਿ ਤੁਸੀਂ ਇਸੇ ਤਰ੍ਹਾਂ ਕਿੰਨਾ ਚਿਰ ਕੰਮ ਜਾਰੀ ਰੱਖ ਸਕਦੇ ਹੋ। ਇਹ ਸੰਕੇਤ ਹੁੰਦੇ ਹਨ ਕਿ ਤੁਹਾਨੂੰ ਵਧੇਰੇ ਸਹਾਇਤਾ ਦੀ ਲੋੜ ਹੈ, ਨਾ ਕਿ ਇਹ ਕਿ ਤੁਸੀਂ ਅਸਫਲ ਹੋ ਰਹੇ ਹੋ।

You can speak with someone you can trust, talk to your GP, call the Medicare Mental Health phone service (ਨਵੀਂ ਟੈਬ ਵਿੱਚ ਖੁੱਲ੍ਹਦਾ ਹੈ), or visit a Medicare Mental Health Centre (ਨਵੀਂ ਟੈਬ ਵਿੱਚ ਖੁੱਲ੍ਹਦਾ ਹੈ).

If you are feeling suicidal, or are in danger, please call 000 or go to your nearest emergency department.

Want more personalised guidance?

Explore our free digital programs, based on a proven approach to help people experiencing low levels of anxiety, stress or general concerns about their mental wellbeing. 

You can progress through our evidence-based digital programs either with support from a qualified mental health practitioner (practitioner-guided), or independently (self-guided).

ਤੁਸੀਂ ਵੀ ਦੇਖਭਾਲ ਦੇ ਹੱਕਦਾਰ ਹੋ

ਕਿਸੇ ਦੀ ਦੇਖਭਾਲ ਕਰਨਾ ਪਿਆਰ, ਸਬਰ ਅਤੇ ਮੌਜੂਦ ਰਹਿਣ ਦਾ ਕੰਮ ਹੈ। ਆਪਣੀ ਦੇਖਭਾਲ ਕਰਨਾ ਉਸ ਕੰਮ ਦਾ ਹਿੱਸਾ ਹੈ। ਜਦੋਂ ਤੁਸੀਂ ਖੁਦ ਨੂੰ ਆਰਾਮ, ਦੂਜਿਆਂ ਨਾਲ ਜੁੜਨ ਅਤੇ ਸਮਝੇ ਜਾਣ ਦਾ ਮੌਕਾ ਦਿੰਦੇ ਹੋ, ਤਾਂ ਤੁਸੀਂ ਆਪਣੇ ’ਤੇ ਨਿਰਭਰ ਵਿਅਕਤੀ ਦੀ ਸਹਾਇਤਾ ਕਰਨ ਦੀ ਆਪਣੀ ਸਮਰੱਥਾ ਨੂੰ ਮਜ਼ਬੂਤ ਕਰਦੇ ਹੋ। ਤੁਹਾਨੂੰ ਇੱਕ ਵਾਰ ਵਿੱਚ ਸਭ ਕੁੱਝ ਠੀਕ ਕਰਨ ਦੀ ਲੋੜ ਨਹੀਂ ਹੈ। ਤੁਸੀਂ ਅਜਿਹੀ ਰਫ਼ਤਾਰ ਨਾਲ ਅੱਗੇ ਵਧ ਸਕਦੇ ਹੋ ਜੋ ਤੁਹਾਡਾ ਅਤੇ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ, ਦੋਵਾਂ ਦਾ ਸਨਮਾਨ ਕਰਦੀ ਹੋਵੇ।

ਇਹ ਪੰਨਾ ਕਿੰਨਾ ਮਦਦਗਾਰ ਸੀ?